ਪਾਠ - 3
ਹਾਰਡਵੇਅਰ ਅਤੇ ਸਾਫਟਵੇਅਰ
ਅਭਿਆਸ (Exercise)
5) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਹਾਰਡਵੇਅਰ ਕੀ ਹੈ?
ਉੱਤਰ:- ਕੰਪਿਊਟਰ ਦੇ ਵੱਖ-ਵੱਖ ਭਾਗਾਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ। ਇਸ ਦਾ ਭਾਰ ਹੁੰਦਾ ਹੈ ਅਤੇ ਇਸ ਨੂੰ ਛੂਹਿਆ ਜਾ ਸਕਦਾ ਹੈ। ਕੀਅ-ਬੋਰਡ, ਮਾਊਸ, ਮੋਨੀਟਰ, ਸੀ.ਪੀ.ਊ., ਪ੍ਰਿੰਟਰ ਆਦਿ ਹਾਰਡਵੇਅਰ ਹਨ।
- ਸਾਫਟਵੇਅਰ ਕੀ ਹੁੰਦਾ ਹੈ?
ਉੱਤਰ:- ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ। ਇਸ ਨੂੰ ਅਸੀਂ ਛੂਹ ਨਹੀਂ ਸਕਦੇ। ਨੋਟਪੈਡ, ਪੇਂਟ ਆਦਿ ਇਸ ਦੀਆਂ ਉਦਾਹਰਣਾਂ ਹਨ।
- ਦੋ ਤਰ੍ਹਾਂ ਦੇ ਸਾਫਟਵੇਅਰ ਕਿਹੜੇ-ਕਿਹੜੇ ਹੁੰਦੇ ਹਨ?
ਉੱਤਰ:- ਸਾਫਟਵੇਅਰ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ: -
- ਸਿਸਟਮ ਸਾਫਟਵੇਅਰ
- ਐਪਲੀਕੇਸ਼ਨ ਸਾਫਟਵੇਅਰ
- ਹਾਰਡਵੇਅਰ ਦੀਆਂ ਚਾਰ ਉਚਾਹਰਣਾਂ ਦਿਓ।
ਉੱਤਰ:- ਕੀਅ-ਬੋਰਡ, ਮਾਊਸ, ਮੋਨੀਟਰ, ਪ੍ਰਿੰਟਰ।
- ਐਪਲੀਕੇਸ਼ਨ ਸਾਫਟਵੇਅਰ ਦੀਆਂ ਚਾਰ ਉਦਾਹਰਣ ਦਿਓ।
ਉੱਤਰ:- ਨੋਟਪੈਡ, ਵਰਡਪੈਡ, ਐਮ.ਐਸ. ਪੇਂਟ, ਕੈਲਕੁਲੇਟਰ।